31 ਮਾਰਚ ਨੂੰ ਜਮ੍ਹਾਂ ਕਰਵਾਇਆ ਜਾਵੇ ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ: ਕਾਰਜ ਸਾਧਕ ਅਫਸਰ
30 ਮਾਰਚ ਅਤੇ 31 ਮਾਰਚ ਨੂੰ ਖੁੱਲੇਗੀ ਨਗਰ ਕੌਂਸਲ ਦੀ ਪ੍ਰਾਪਰਟੀ ਟੈਕਸ ਸ਼ਾਖਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 30 ਮਾਰਚ 2024 : ਕਾਰਜ ਸਾਧਕ ਅਫਸਰ ਰੂਪਨਗਰ ਅਸ਼ੋਕ ਕੁਮਾਰ ਨੇ ਸ਼ਹਿਰਵਾਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀ ਹਦੂਦ ਅੰਦਰ ਆਉਂਦੇ ਏਰੀਆ ਵਿੱਚ ਹਰ ਕਿਸਮ ਦੀ ਜਾਇਦਾਦ ਦਾ ਵਿੱਤੀ ਸਾਲ 2023-24 ਦੀ ਪ੍ਰਾਪਰਟੀ ਟੈਕਸ ਰਿਟਰਨ ਮਿਤੀ 31.03.2024 ਤੱਕ ਦਫਤਰ ਨਗਰ ਕੌਂਸਲ ਰੂਪਨਗਰ ਵਿਖੇ ਆ ਕੇ ਭਰੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਪ੍ਰਾਪਰਟੀ ਟੈਕਸ ਸ਼ਾਖਾ 30 ਮਾਰਚ ਅਤੇ 31 ਮਾਰਚ ਨੂੰ ਆਮ ਦਿਨਾਂ ਵਾਂਗ ਖੁੱਲੇਗੀ।